Sunday Special- -Saadio.n ke after effects!
Hum bhi hai.n ,Tum bhi ho,Dono hai.n Aaahmney sahmaney! Hum Shaadi -E-Aam, Lekin, Khas-O-Khas! ਰਾਜਸਥਾਨ ਦੇ ਸੀਕਰ ਵਿਚ ਇਕ ਅਨੋਖਾ ਵਿਆਹ ਹੋਇਆ ਹੈ। ਦੋ ਬੇਟੀਆਂ ਦੇ ਪਿਤਾ ਤੇ ਪੀ.ਟੀ. ਮਾਸਟਰ ਧਰਮਪਾਲ ਸਿੰਘ ਨੇ ਆਪਣੀ ਛੋਟੀ ਬੇਟੀ ਦੇ ਵਿਆਹ ਨੂੰ ਮਿਸਾਲੀ ਬਣਾਉਣ ਲਈ ਮੁੰਡੇ ਵਾਲ਼ਿਆਂ ਨਾਲ਼ ਪਹਿਲਾ ਂ ਹੀ ਤੈਅ ਕਰ ਲਿਆ ਸੀ ਕਿ ਵਿਆਹ ਬਿਨਾਂ ਦਾਜ ਤੋਂ ਹੋਵੇਗਾ। ਮੁੰਡੇ ਵਾਲ਼ਿਆਂ ਦੀ ਸਹਿਮਤੀ ਨਾਲ਼ ਇਸ ਵਿਆਹ ਨੂੰ ਧਰਮਪਾਲ ਸਿੰਘ ਨੇ ਵਿਲੱਖਣ ਬਣਾ ਦਿੱਤਾ। ਵਿਆਹ ਦੇ ਕਾਰਡ 'ਤੇ ਲਿਖਿਆ ਸੀ ''ਨਸ਼ੇ ਵਾਲ਼ੇ ਬੰਦੇ ਨੂੰ ਸੱਦਾ ਨਹੀਂ''। ਵਿਆਹ ਪ੍ਰੋਗਰਾਮ ਵਾਲੀ ਥਾਂ ਦੇ ਬਾਹਰੀ ਗੇਟ 'ਤੇ ਲਿਖਿਆ ਸੀ ''ਨਸ਼ੇ ਵਾਲ਼ੇ ਬੰਦੇ ਦਾ ਅੰਦਰ ਆਉਣਾ ਮਨਾਂ ਹੈ'' । ਵਰ-ਮਾਲਾ ਵਾਲ਼ੀ ਸਟੇਜ ਦੇ ਪਿੱਛੇ ਬੈਨਰ ਲੱਗਾ ਸੀ ''ਜੋ ਪਿਤਾ ਦਹੇਜ ਲੇਤਾ ਹੈ, ਵੋਹ ਪਿਤਾ ਨਹੀਂ ਵਿਕਰੇਤਾ ਹੈ''। ਖਾਣੇ ਵਾਲ਼ੀ ਜਗਾਹ 'ਤੇ ਲਿਖਿਆ ਸੀ ''ਓਨਾ ਹੀ ਪਾਓ, ਜਿੰਨੀ ਭੁੱਖ ਹੈ, ਜੂਠਾ ਨਾ ਛੱਡੋ, ਦੇਸ਼ ਵਿਚ ਲੱਖਾਂ ਲੋਕ ਭੁੱਖੇ ਸੌ...